ਸਿੱਖੋ ਚੰਗਾ ਵਤੀਰਾ - Motivational quotes in Punjabi


ਸਿੱਖੋ ਚੰਗਾ ਵਤੀਰਾ - Motivational quotes in Punjabi
ਤੁਸੀਂ ਭਾਵੇਂ ਬਹੁਤ ਮਹਿੰਗੀ ਗੱਡੀ 'ਚ ਘੁੰਮਦੇ ਹੋਵੋ, ਬਾਂਡਿਡ ਕੱਪੜੇ ਅਤੇ ਅਕਸੈਸਰੀਜ਼ ਇਸਤੇਮਾਲ ਕਰਦੇ ਹੋਵੋ ਜਾਂ ਫਿਰ ਬਹੁਤ ਚੰਗੀ ਨੌਕਰੀ ਕਰਦੇ ਹੋਵੋ ਅਤੇ ਤੁਹਾਡਾ ਘਰ ਬਹੁਤ ਆਲੀਸ਼ਾਨ ਹੋਵੇ ਪਰ ਤੁਹਾਡੀ ਪਛਾਣ ਅਤੇ ਪ੍ਰਸ਼ੰਸਾ ਦੀ ਇਕ ਹੀ ਵਜ਼ਾ ਹੁੰਦੀ ਹੈ, ਤੁਹਾਡਾ ਦੂਜਿਆਂ ਨਾਲ ਵਤੀਰਾ, ਇਹ ਗੱਲ ਤੁਹਾਡੇ ਸਟੁਡੈਂਟ ਹੋਣ ਦੇ ਦੌਰ ਤੋਂ ਲੈ ਕੇ ਸ਼ੁਰੂ ਹੋ ਕੇ ਅੰਤ ਤਕ ਚੱਲਦੀ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਤੁਹਾਡਾ ਵਤੀਰਾ ਦੁਜਿਆਂ ਨਾਲ ਚੰਗਾ ਹੋਵੇ ਕਿਉਂਕਿ ਇਹੀ ਤੁਹਾਨੂੰ ਸਫਲਤਾ ਵਲ
ਜਾਂਦਾ ਹੈ। ਨੌਕਰੀ, ਦੋਸਤੀ, ਪਿਆਰ ਅਤੇ ਕਰੀਅਰ ਹਰ ਕਿਤੇ ਬਸ ਇਹੀ ਕੰਮ ਆਉਂਦਾ ਹੈ ਤਾਂ ਕੁਝ ਗੱਲਾਂ ਨੂੰ ਆਪਣੇ ਜੀਵਨ 'ਚ ਸ਼ਾਮਲ ਕਰਕੇ ਤੁਸੀਂ ਵੀ ਆਪਣੇ ਵਤੀਰੇ ਨਾਲ ਆਪਣੀ ਪਰਸਨੈਲਿਟੀ ਨੂੰ ਇਕ ਵੱਖਰਾ ਰੂਪ ਦੇ ਸਕਦੇ ਹੋ।
| ਸਟਾਈਲ ਵਿਕਸਿਤ ਕਰੋ | ਸਟਾਈਲ ਵਿਕਸਿਤ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਵਲ ਦੇਖ ਕੇ ਕੁਝ ਵੀ ਪਹਿਨ ਲਓ, ਸਗੋਂ ਤੁਸੀਂ ਉਹੀ ਪਹਿਨੋ ਜਿਸ ਚ ਤੁਸੀਂ ਕੰਫਰਟੇਬਲ ਫੀਲ ਕਰੋ। ਬਸ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਉਹ ਸਮਾਂ, ਮੌਕੇ ਤੇ ਲੋੜ ਅਨੁਸਾਰ ਹੋਵੇ। | ਸਾਫ-ਸਫਾਈ ਦਾ ਧਿਆਨ ਰੱਖੋ
ਆਪਣੇ ਅਪੀਅਰੈਂਸ ਦੇ ਮਾਮਲੇ 'ਚ ਥੋੜਾ ਯਤਨ ਕਰੋ। ਸਾਫ-ਸਫਾਈ ਦਾ ਧਿਆਨ ਰੱਖੋ। ਬਾਹਰ ਨਿਕਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਹਾਓ ਅਤੇ ਆਪਣੇ ਵਾਲਾਂ ਨੂੰ ਸਵਾਰੋ। ਮੌਸਮ ਅਤੇ ਮੌਕੇ ਅਨੁਸਾਰ ਹੀ ਕੱਪੜੇ ਪਹਿਨੋ।
ਅਪਡੇਟ ਰਹੋ ਆਪਣੇ ਆਸ-ਪਾਸ ਦੇ ਵਾਤਾਵਰਣ ਪ੍ਰਤੀ ਜਾਗਰੂਕ ਰਹੋ। ਅਖਬਾਰ ਪੜ੍ਹੋ ਅਤੇ ਦੇਸ਼, ਦੁਨੀਆ, ਕਲਾ, ਸਮਾਜ,
ਫਿਲਮਾਂ, ਸੰਗੀਤ ਅਤੇ ਸਾਹਿਤ ਆਦਿ ਦੀ ਜਾਣਕਾਰੀ ਰੱਖੋ। ਬਹੁਤ ਡੂੰਘਾਈ ਨਾਲ ਸਾਰਿਆਂ ਦੀ ਜਾਣਕਾਰੀ ਨਹੀਂ ਰੱਖੀ ਜਾ ਸਕਦੀ ਪਰ ਸਮੇਂ ਅਨੁਸਾਰ ਚੀਜ਼ਾਂ ਦੀ ਮੋਟੀ-ਮੋਟੀ ਜਾਣਕਾਰੀ ਤਾਂ ਹੋਣੀ ਹੀ
ਚਾਹੀਦੀ ਹੈ ਤਾਂ ਹੀ ਤੁਸੀਂ ਆਪਣੇ ਨਾਲ ਦੇ ਲੋਕਾਂ ਨਾਲ ਕਿਸੇ ਵੀ ਗੱਲ 'ਤੇ ਚਰਚਾ ਕਰ ਸਕਦੇ ਹੋ। ਨਾਲ ਹੀ ਤੁਸੀਂ ਸੋਸ਼ਲ ਮੀਡੀਆ ਅਕਾਉਂਟ ਨੂੰ ਵੀ ਅਪਡੇਟ ਰੱਖੋ। ਪੁਰਾਣੀ ਫੋਟੋ ਅਤੇ ਪੁਰਾਣੀ ਇਨਫਾਰਮੇਸ਼ਨ ਨਾਲ ਤੁਹਾਡਾ ਅਕਸ ਖਰਾਬ ਹੁੰਦਾ ਹੈ। ਹਾਲੀਆ ਫੋਟੋ ਅਤੇ ਤਾਜ਼ੀ ਜਾਣਕਾਰੀ ਨਾਲ ਆਪਣੇ ਅਕਾਉਂਟ ਨੂੰ ਅਪਡੇਟ ਕਰੋ।
ਲੋਕਾਂ ਨਾਲ ਰਿਸ਼ਤੇ ਬਣਾਓ ਲੋਕਾਂ ਨਾਲ ਰਿਸ਼ਤੇ ਬਣਾਓ, ਮੁਸਕਰਾ ਕੇ ਲੋਕਾਂ ਦਾ ਧੰਨਵਾਦ ਕਰੋ । ਭਾਵੇਂ ਤੁਸੀਂ ਸਰੀ ਦੀ ਲਾਈਨ 'ਚ ਖੜ੍ਹੇ ਹੋਵੋ ਜਾਂ ਫਿਰ ਬੱਸ ਦੀ ਲਾਈਨ 'ਚ ਹੋਵੋ। ਆਪਣੇ ਆਸ-ਪਾਸ ਦੇ ਲੋਕ ਭਾਵੇਂ ਉਹ ਤੁਹਾਡੇ ਲਈ ਅਜਨਬੀ ਹਨ ਉਨ੍ਹਾਂ ਦਾ ਧੰਨਵਾਦ ਕਰੋ, ਉਨ੍ਹਾਂ ਨੂੰ ਦੇਖ
ਕੇ ਮੁਸਕਰਾਓ, ਜੇਕਰ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇ ਤਾਂ ਉਨ੍ਹਾਂ ਦੀ ਮਦਦ ਵੀ ਕਰੋ। ਇਹੀ ਤੁਹਾਡੀ ਪਰਸਨੈਲਿਟੀ 'ਚ ਕੁਝ ਜੋੜਦਾ ਹੈ। ਦੂਜਿਆਂ ਨਾਲ ਗੱਲ ਕਰਦੇ ਹੋਏ ਆਈ ਕਾਂਟੈਕਟ ਬਣਾਓ, ਚੰਗੇ ਸਰੋਤਾ ਬਣੋ, ਸਵਾਲ ਪੁੱਛੋ, ਪਰ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਨਾ ਫਰੋਲੋ।

ਵਾਅਦਾ ਨਿਭਾਓ ਜਿਸ ਚੀਜ਼ ਲਈ ਕਿਸੇ ਨਾਲ ਵਾਅਦਾ ਕਰੋ ਉਸ ਨੂੰ ਹਰ ਹਾਲ ’ਚ ਪੂਰਾ ਕਰੋ। ਇਹ ਇਸ ਗੱਲ ਨਾਲ ਜੁੜਦਾ ਹੈ ਕਿ ਤੁਸੀਂ ਆਪਣੇ ਸ਼ਬਦਾਂ ਤੀ ਕਿੰਨੀ ਗੰਭੀਰਤਾ ਵਰਤਦੇ ਹੋ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ ਕਿਸੇ ਨੂੰ ਮਿਲਣ ਦਾ ਵਾਅਦਾ ਕੀਤਾ ਹੈ ਤਾਂ ਸਮੇਂ ਤੇ ਪਹੁੰਚੋ, ਦੇਰ ਨਾ ਕਰੋ। ਜੇਕਰ ਤੁਸੀਂ ਕਿਸੇ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ ਤਾਂ ਜ਼ਰੂਰੀ ਹੈ ਕਿ ਹਰ ਹਾਲ 'ਚ ਉਸ ਦੀ ਮਦਦ ਕਰੋ। ਇਹ ਨਾ ਸਿਰਫ ਤੁਹਾਡੇ ਵਿਅਕਤੀਗਤ ਜੀਵਨ ਲਈ ਸਗੋਂ ਵਪਾਰਕ ਜੀਵਨ ਲਈ ਵੀ ਜ਼ਰੂਰੀ ਹੈ।

Comments

Popular posts from this blog

ਸਰਦੀਆਂ 'ਚ ਨਾ ਮੁਰਝਾਏ ਚਿਹਰਾ

Methi Lacha Paratha in Punjabi

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ