ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ
ਦਸੰਬਰ-ਜਨਵਰੀ ਦਾ ਮਹੀਨਾ ਆਉਂਦੇ ਹੀ ਮਾਪਿਆਂ ਦੀ ਚਿੰਤਾ ਦਾ ਕਾਰਣ ਸਕੂਲ ਐਡਮਿਸ਼ਨ ਹੁੰਦਾ ਹੈ। ਕੇ. ਜੀ., ਫਸਟ ਅਤੇ ਸੈਕੰਡ ਕਲਾਸ ਲਈ ਕਿਹੜੇ ਸਕੂਲ ਚ . ਦਾਖਲਾ ਕਰਵਾਇਆ ਜਾਵੇ। ਹਰੇਕ ਗਲੀ ਅਤੇ ਮੁਹੱਲੇ ਚ ਇੰਨੇ ਸਕੂਲ ਹਨ ਕਿ ਤੈਅ ਕਰਨਾ ਮੁਸ਼ਕਲ ਹੁੰਦਾ ਹੈ ਕਿ ਆਪਣੇ ਬੱਚੇ ਨੂੰ ਕਿਹੜੇ ਸਕੂਲ 'ਚ ਪੜ੍ਹਾਇਆ ਜਾਵੇ। ਵੱਡੇ ਸਕੂਲਾਂ ਚ ਛੋਟੀ ਕਲਾਸ ਦੇ । ਐਡਮਿਸ਼ਨ ਦੀ ਪ੍ਰਕਿਰਿਆ ਲਗਭਗ ਜਨਵਰੀ ਮਹੀਨੇ 'ਚ ਪੂਰੀ ਹੋ ਜਾਂਦੀ ਹੈ। ਸਾਧਾਰਨ ਤੌਰ 'ਤੇ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਚੰਗੇ ਸਕੂਲ ਤੋਂ ਸਿੱਖਿਆ ਪ੍ਰਾਪਤ ਕਰੇ। ਸਕੂਲ ਐਡਮਿਸ਼ਨ ਤੋਂ ਪਹਿਲਾਂ ਕੁਝ ਗੱਲਾਂ ’ਤੇ ਪੇਰੈਂਟਸ ਨੂੰ ਧਿਆਨ ਦੇਣਾ ਚਾਹੀਦਾ ਹੈ।
* ਐਡਮਿਸ਼ਨ ਦੀ ਪ੍ਰਕਿਰਿਆ ਨੂੰ ਸਮਝ ਲਓ।ਕਿੰਨੇ ਸਕੂਲਾਂ 'ਚ ਹਰ ਸਾਲ ਐਡਮਿਸ਼ਨ ਫੀਸ ਲਈ ਜਾਂਦੀ ਹੈ। * ਕਈ ਸਕੂਲਾਂ ਦੇ ਨਾਂ ਦੇ ਅੱਗੇ
ਇੰਟਰਨੈਸ਼ਨਲ ਲਿਖਿਆ ਹੁੰਦਾ ਹੈ। ਪਹਿਲਾਂ ਇਹ ਸਮਝ ਲਓ ਕਿ ਅਸਲ 'ਚ ਇਸ ਸਕੂਲ ਦੀ ਹੋਰ ਬਾਂਚ ਹੈ ਜਾਂ ਨਹੀਂ, ਜੇਕਰ ਹੈ ਤਾਂ ਵੱਡੀ ਕਲਾਸ 'ਚ ਜਾ ਕੇ ਕਿਸ ਤਰ੍ਹਾਂ ਇੰਟਰਨੈਸ਼ਨਲ ਸਿਲੇਬਸ ਨਾਲ ਬੱਚਿਆਂ ਨੂੰ ਜੋੜਨਗੇ। * ਸਾਰਿਆਂ ਸ਼ਹਿਰਾਂ 'ਚ ਅਜਿਹੇ ਸਕੂਲ ਹਨ ਜੋ ਨਾ ਤਾਂ ਚੱਲਦੇ ਹਨ, ਮਤਲਬ ਇਹ ਕਿ ਕਿਸੇ ਸਮੇਂ ਬਹੁਤ ਚੰਗੀ ਪੜਾਈ ਹੁੰਦੀ ਸੀ ਪਰ ਹੁਣ ਕਾਪੀਆਂ ਵੀ ਠੀਕ ਤਰ੍ਹਾਂ ਚੈੱਕ ਨਹੀਂ ਹੁੰਦੀਆਂ ਹਨ। * ਆਮ ਤੌਰ 'ਤੇ ਸਕੂਲਾਂ ਚ ਇਕ ਸੈਕਸ਼ਨ 'ਚ 40 ਤੋਂ 50 ਬੱਚੇ ਹੁੰਦੇ ਹਨ। ਵਿਵਹਾਰਕ ਤੌਰ 'ਤੇ ਸੋਚੋ ਤਾਂ ਇਕ ਟੀਚਰ ਲਈ ਇੰਨੇ ਬੱਚਿਆਂ 'ਤੇ ਧਿਆਨ ਦੇ ਸਕਣਾ ਮੁਸ਼ਕਲ ਹੈ। * ਐਕਟੀਵਿਟੀ ਦੇ ਨਾਂ ਤੇ ਵੱਡੀ ਰਕਮ ਲਈ ਜਾਂਦੀ ਹੈ ਪਰ ਅਸਲੀਅਤ ਕੁਝ ਹੋਰ
ਹੀ ਹੁੰਦੀ ਹੈ। * ਯੂਨੀਫਾਰਮ, ਕਿਤਾਬ ਅਤੇ ਹੋਰ ਸਮੱਗਰੀ
ਦੇ ਖਰੀਦਣ ਦੀ ਜਾਣਕਾਰੀ ਲਓ। ਕਿੰਨੇ ਸੂਕਲਾਂ 'ਚ ਸਕੂਲ ਕੈਂਪਸ ਤੋਂ ਹੀ ਸਮੱਗਰੀ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। * ਬੱਚਿਆਂ ਦੀ ਸੁਰੱਖਿਆ ਮਹੱਤਵਪੂਰਨ ਹੈ, ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਐਡਮਿਸ਼ਨ ਕਰਵਾਓ। * ਸਹੀ ਜਾਣਕਾਰੀ ਅਤੇ ਭਰੋਸੇਯੋਗਤਾ ਤੋਂ ਬਾਅਦ ਹੀ ਸਕੂਲ 'ਚ ਐਡਮਿਸ਼ਨ

ਕਰਵਾਓ। * ਜੇਕਰ ਕੁਝ ਗਲਤ ਲੱਗਦਾ ਹੈ ਤਾਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਜਾਣੂ ਕਰਾਓ। ਮਹਿੰਗਾਈ ਦੇ ਦੌਰ 'ਚ ਵਾਰ-ਵਾਰ ਸਕੂਲ ਚੇਂਜ ਕਰਵਾਉਣਾ ਪੇਰੈਂਟਸ ਲਈ ਬਹੁਤ ਵੱਡਾ ਚੈਲੰਜ ਹੁੰਦਾ ਹੈ।

Comments

Popular posts from this blog

ਸਰਦੀਆਂ 'ਚ ਨਾ ਮੁਰਝਾਏ ਚਿਹਰਾ

Methi Lacha Paratha in Punjabi