Methi Lacha Paratha in Punjabi

Methi Lacha Paratha in Punjabi 

ਸਮੱਗਰੀ
ਕਣਕ ਦਾ ਆਟਾ-200 ਗ੍ਰਾਮ, ਮੈਦਾ-200 ਗ੍ਰਾਮ, ਤੇਲ-20 ਮਿ. ਲੀ., ਨਮਕ-1 ਟੀਸਪੂਨ, ਲਸਣ ਦਾ ਪੇਸਟ-1 ਟੇਬਲ ਸਪੂਨ, ਪਾਣੀ-250 ਮਿ. ਲੀ., ਤੇਲ-20 ਮਿ. ਲੀ.. ਲਸਣ-1 ਟੇਬਲ ਸਪੂਨ, ਲਾਲ ਮਿਰਚ-1/2 ਟੀ-ਸਪੂਨ, ਜੀਰਾ ਪਾਊਡਰ-1/2 ਟੀ-ਸਪੂਨ,
| ਮੇਥੀ-150 ਗ੍ਰਾਮ, ਨਮਕ-1/2 ਟੀ-ਸਪੂਨ, ਮੱਖਣ ਬਰੱਸ਼ ਲਈ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਬਾਊਲ 'ਚ 200 ਗ੍ਰਾਮ ਕਣਕ ਦਾ ਆਟਾ, 200 ਗ੍ਰਾਮ ਮੈਦਾ, 20 ਮਿ. ਲੀ. ਤੇਲ, 1
ਟੀ-ਸਪੂਨ ਨਮਕ, 1 ਟੇਬਲ ਸਪੂਨ ਲਸਣ ਦਾ ਪੇਸਟ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ
ਮਿਲਾਓ। ਫਿਰ 250 ਮਿ. ਲੀ. ਪਾਣੀ ਪਾਓ ਅਤੇ ਨਰਮ-ਨਰਮ ਆਟਾ ਗੁੰਨੋ, ਫਿਰ 30 ਮਿੰਟ ਲਈ ਆਟੇ ਨੂੰ ਰੱਖ
ਦਿਓ। ਹੁਣ ਇਕ ਪੈਨ 'ਚ 20 ਮਿ. ਲੀ. ਤੇਲ ਗਰਮ ਕਰੋ ਅਤੇ ਇਸ 'ਚ 1 ਟੇਬਲ ਸਪੂਨ ਲਸਣ | ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ।
ਇਸ ਤੋਂ ਬਾਅਦ 1/2 ਟੀ-ਸਪੂਨ ਲਾਲ ਮਿਰਚ, 1/2 ਟੀ-ਸਪੂਨ ਜੀਰਾ ਪਾਊਡਰ ਪਾਓ ਅਤੇ | ਹਿਲਾਓ।ਫਿਰ 150 ਗ੍ਰਾਮ ਮੇਥੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਹਲਕੇ ਸੇਕ ਤੇ 5-7 ਮਿੰਟ ਤਕ ਪਕਾਓ। ਇਸ ਤੋਂ ਬਾਅਦ 1/2 ਚੱਮਚ ਨਮਕ ਪਾਓ ਅਤੇ ਇਸ
ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ ਇਕ ਪਾਸੇ ਰੱਖ ਦਿਓ।ਫਿਰ ਆਟੇ ਦਾ ਇਕ ਪੇੜਾ ਲਓ ਅਤੇ ਉਸ ਨੂੰ ਵੇਲਣ ਦੀ ਮਦਦ
ਨਾਲ ਚਪਟਾ ਕਰੋ। ਇਸ ’ਤੇ ਤਿਆਰ ਮੇਥੀ ਪਾਓ। ਰੋਟੀ ਦੇ ਦੋਵੇਂ ਪਾਸੇ ਪਲਟੋ ਅਤੇ ਵੇਲਨ ਆਕਾਰ 'ਚ ਰੋਲ ਕਰੋ। ਇਸ ਤੋਂ ਬਾਅਦ ਇਸ ਨੂੰ ਤਿੰਨ ਟੁਕੜਿਆਂ 'ਚ ਕੱਟੋ। ਆਟੇ ਦੇ ਟੁਕੜਿਆਂ ਨੂੰ ਦੂਜੇ ਆਟੇ ਦੇ ਟੁਕੜਿਆਂ ਦੇ
ਉੱਪਰ ਰੱਖੋ ਅਤੇ ਆਪਣੀਆਂ ਉਂਗਲੀਆਂ ਦੀ ਮਦਦ ਨਾਲ ਇਸ ਨੂੰ ਚਪਟਾ ਕਰੋ। ਫਿਰ, ਇਸ ਨੂੰ ਰੋਲਿੰਗ ਪਿਨ ਦੀ ਮਦਦ ਨਾਲ ਚੰਗੀ ਤਰ੍ਹਾਂ ਚਪਟਾ ਕਰ ਲਓ। ਇਸ ਨੂੰ ਗਰਮ ਤਵੇ ਤੇ

ਰੱਖੋ ਅਤੇ ਹਲਕੇ ਸੇਕ ਤੇ 2-3 ਮਿੰਟ ਤਕ ਪਕਾਓ। ਇਸ ਨੂੰ ਹੌਲੀ ਪਲਟੋ ਅਤੇ ਮੱਖਣ ਨਾਲ ਬਰੱਸ਼ ਕਰੋ। ਇਸ ਨੂੰ ਫਿਰ ਤੋਂ ਪਲਟੋ ਅਤੇ ਦੂਜੇ ਪਾਸੇ ਵੀ ਬਰੱਸ਼ ਕਰੋ। | ਸੁਨਹਿਰੀ ਭੂਰਾ ਹੋਣ ਤਕ ਪਕਾਓ। ਡਿਸ਼ ਤਿਆਰ ਹੈ, ਇਸ ਨੂੰ ਦਹੀ ਦੇ ਨਾਲ ਗਰਮਾ-ਗਰਮ ਪਰੋਸੋ।

Comments

Popular posts from this blog

ਸਰਦੀਆਂ 'ਚ ਨਾ ਮੁਰਝਾਏ ਚਿਹਰਾ

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ