ਸਰਦੀਆਂ 'ਚ ਨਾ ਮੁਰਝਾਏ ਚਿਹਰਾ

ਸਰਦੀਆਂ 'ਚ ਚਮੜੀ ਖੁਸ਼ਕ, ਬੇਜਾਨ ਤੇ ਖੁਸ਼ਕ ਜਿਹੀ ਨਜ਼ਰ ਆਉਣ ਲੱਗਦੀ ਹੈ। ਇਸ ਲਈ ਇਸ ਮੌਸਮ 'ਚ ਮੇਕਅੱਪ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਵਿੰਟਰ ਮੇਕਅੱਪ ਟਿਪਸ ਟਾਈ ਕਰ ਕੇ ਤੁਸੀਂ ਸਰਦ ਮੌਸਮ ਚ ਵੀ ਬਿਊਟੀਫੁੱਲ ਨਜ਼ਰ ਆ ਸਕਦੇ ਹੋ।
ਧਿਆਨ ਰੱਖੋ ਕਿ ਮੈਟ ਫਾਉਂਡੇਸ਼ਨ ਦਾ ਇਸਤੇਮਾਲ ਇਸ ਮੌਸਮ 'ਚ ਬਿਲਕੁਲ ਨਾ ਕਰੋ। ਮੇਕਅੱਪ ਦੇ ਬੇਸ ਲਈ ਇਕ ਚੰਗੀ ਫੇਸ ਕ੍ਰੀਮ ਦਾ ਇਸਤੇਮਾਲ ਜ਼ਰੂਰ ਕਰੋ। ਇਹ ਤੁਹਾਡੇ ਮੇਕਅੱਪ ਨੂੰ ਲੰਬੇ ਸਮੇਂ ਤਕ ਟਿਕਣ 'ਚ ਮਦਦ ਕਰੇਗੀ ਪਰ ਅਜਿਹੀ ਕੀਮ ਦੇ ਇਸਤੇਮਾਲ ਤੋਂ ਬਚੋ, ਜੋ ਨਮੀ ਛੱਡਣ ਲੱਗਦੀ ਹੈ, ਨਹੀਂ ਤਾਂ ਤੁਹਾਡੇ . ਮੇਕਅੱਪ ਨੂੰ ਖਰਾਬ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਜੇਕਰ ਮੁਆਇਸਚਰਾਈਜ਼ਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਜਿਹਾ ਪ੍ਰੋਡਕਟ ਚੁਣੋ, ਜੋ ਹਲਕਾ ਜਿਹਾ ਤਰਲ ਹੋਵੇ ਤਾਂ ਕਿ ਤੁਹਾਡੀ ਸਕਿਨ ਉਸ ਨੂੰ ਪੂਰੀ ਤਰ੍ਹਾਂ ਸੋਖ ਸਕੇ।
ਝਟਪਟ ਤਿਆਰ ਹੋਣ ਅਤੇ ਫਰੈੱਸ਼ ਲੁੱਕ ਲਈ ਅਜ਼ਮਾਇਆ ਜਾਣ ਵਾਲਾ -
ਨਿਊਡ ਮੇਕਅੱਪ ਇਸ ਵਾਰ ਵੀ ਹੌਟ ਟੈਂਡ ਬਣਿਆ ਰਹੇਗਾ। ਇਸ ਲਈ ਸਭ ਤੋਂ । ਜ਼ਿਆਦਾ ਧਿਆਨ ਤੁਸੀਂ ਫਾਉਂਡੇਸ਼ਨ ਦੇ ਕੋਟ ਤੇ ਦੇਣਾ ਹੈ। ਇਹ ਕੋਟ ਸਕਿਨ ਟੋਨ ਨੂੰ ਸੂਟ ਵੀ ਕਰੇ ਅਤੇ ਬਹੁਤ ਲਾਉਡ ਨਾ ਹੋਵੇ, ਇਸ ਦਾ ਧਿਆਨ ਰੱਖੋ। ਨੈਚੁਰਲ ਆਈਸ਼ੈਡੋ ਅਤੇ ਮਸਕਾਰਾ ਜ਼ਰੂਰ ਲਾਓ। | ਨਾਲ ਹੀ ਹਲਕਾ ਜਿਹਾ ਬਲੱਸ਼ ਅਤੇ ਨੈਚੁਰਲ ਲਿੱਪ ਗਲਾਸ ਜਾਂ ਲਿੱਪ ਕਲਰ ਤੁਹਾਡੀ ਲੁਕ ਨੂੰ ਕੰਪਲੀਟ ਕਰ ਦੇਣਗੇ। ਆਈਲਾਈਨਰ, ਮਸਕਾਰਾ ਅਤੇ ਲਿਪਲਾਈਨਰ ਆਦਿ ਵਾਟਰ ਪਰੂਫ ਹੀ ਚੁਣੋ। ਸਾਧਾਰਨ ਪਾਉਡਰ ਲਾਉਣ ਤੋਂ ਬਚੋ। ਇਸੇ ਤਰ੍ਹਾਂ ਕੀਮ ਬਲੱਸ਼ ਦੇ ਇਸਤੇਮਾਲ ਤੋਂ ਵੀ ਬਚੋ।ਵਿੰਟਰ ਚ ਸਕਿਨ ਨੂੰ ਮੇਕਅੱਪ ਤੋਂ ਬੈਸਟ ਇਫੈਕਟ ਦੇਣ ਲਈ ਇਹ ਮੇਕਅੱਪ ਟਿਪਸ ਵੀ ਅਜ਼ਮਾਓ।
ਬਹੁਤ ਜਚੇਗੀ ਸਮੋਕੀ ਲੁੱਕ -
ਠੰਡ ਦੇ ਮੌਸਮ 'ਚ ਬਲੈਕ ਤੇ ਬਰਾਉਨ ਆਈ ਸ਼ੈਡੋ ਨਾਲ ਅੱਖਾਂ ਨੂੰ ‘ਸਮੋਕੀ ਲੁੱਕ ਦਿਓ। ਸਮੋਕੀ ਆਈਜ਼’ ਹੌਟ ਅਤੇ ਬੋਲਡ ਲੁੱਕ ਦਿੰਦੀਆਂ ਹਨ।
ਸਰਦੀਆਂ 'ਚ ਮੇਕਅੱਪ ਕਰਦੇ ਸਮੇਂ ਅੱਖਾਂ 'ਤੇ ਕਾਜਲ, ਲਾਈਨਰ ਤੇ ਮਸਕਾਰੇ ਦਾ ਇਸਤੇਮਾਲ ਜ਼ਰੂਰ ਕਰੋ। ਇਹ ਠੰਡ ਦੇ ਮੌਸਮ 'ਚ ਤੁਹਾਡੀਆਂ ਅੱਖਾਂ ਨੂੰ ਹੌਟ ਲੁੱਕ ਦਿੰਦੇ ਹਨ।
ਲਿਪਸਟਿਕ ਹੋਵੇ ਇਹੋ ਜਿਹੀ -
ਇਸ ਮੌਸਮ 'ਚ ਹਮੇਸ਼ਾ ਲਿਪਸਟਿਕ ਲਾਉਣ ਤੋਂ 10-15 ਮਿੰਟ ਪਹਿਲਾਂ ਬੁੱਲਾਂ 'ਤੇ ਲਿਪ ਬਾਮ ਜ਼ਰੂਰ ਲਾਓ। ਇਸ ਨਾਲ ਤੁਹਾਡੇ ਬੁਲਾਂ ’ਤੇ ਨਮੀ ਬਣੀ ਰਹੇਗੀ। | ਸਰਦੀਆਂ 'ਚ ਡੂੰਘੇ ਰੰਗ ਦੀ
ਲਿਪਸਟਿਕ ਬਹੁਤ ਚੰਗੀ ਲੱਗਦੀ ਹੈ। ਲਾਲ ਰੰਗ ਦੀ ਲਿਪਸਟਿਕ ਹਰ ਲਿਬਾਸ ਨਾਲ ਜਚਦੀ ਹੈ। ਇਸ ਨਾਲ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ। ਪਿੰਕ, ਮਹਿਰੂਨ ਅਤੇ ਬਰਾਊਨ ਕਲਰ ਦੀ ਲਿਪਸਟਿਕ ਵੀ ਇਸ ਮੌਸਮ 'ਚ ਚੰਗੀ ਲੱਗਦੀ ਹੈ।
ਸ਼ਿਮਰ ਲੁਕ ਪਾਓ -
ਚਿਹਰੇ 'ਤੇ ਚਮਕ ਲਿਆਉਣ ਲਈ ਗੱਲਾਂ 'ਤੇ ਹਲਕੇ ਹੱਥਾਂ ਨਾਲ ਬਲੱਸ਼ਰ ਜਾਂ ਬਾਂਜ ਲਾਓ। ਇਹ ਤੁਹਾਨੂੰ ਬਿਲਕੁਲ ਤਾਜ਼ਗੀ ਭਰੀ ਲੁੱਕ ਦਿੰਦਾ ਹੈ। ਇਸ ਨਾਲ ਤੁਹਾਡੇ ਚਿਹਰੇ ਨੂੰ ਇਕ ਵੱਖਰੀ ਹੀ ਚਮਕ ਮਿਲੇਗੀ। ਸਰਦੀਆਂ ਦੀ ਚੰਗੀ ਗੱਲ
ਮੇਕਅੱਪ ਲਵਰਸ ਲਈ ਸਰਦੀਆਂ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਕਿਉਂਕਿ ਇਹੀ ਉਹ ਮੌਸਮ ਹੈ, ਜਦੋਂ ਉਹ ਆਪਣੇ ਮੇਕਅੱਪ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਵੀ ਕਰ ਸਕਦੀਆਂ ਹਨ। ਨਾਲ ਹੀ ਜਿਹੜਾ ਮੇਕਅੱਪ ਗਰਮੀਆਂ 'ਚ ਚੰਗਾ ਨਹੀਂ ਲੱਗਦਾ, ਉਹ ਸਰਦੀਆਂ 'ਚ ਤੁਹਾਡੀ ਲੁੱਕ ਨੂੰ ਨਿਖਾਰ ਸਕਦਾ ਹੈ।

ਸਰਦੀਆਂ 'ਚ ਨਾ ਮੁਰਝਾਏ ਚਿਹਰਾ

Comments

Popular posts from this blog

Methi Lacha Paratha in Punjabi

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ