ਵਿਆਹ ਤੋਂ ਪਹਿਲਾਂ ਕੁੰਡਲੀ ਨਹੀਂ ਬਲੱਡ ਗਰੁੱਪ ਮਿਲਾਓ

ਵਿਆਹ ਤੋਂ ਪਹਿਲਾਂ ਕੁੰਡਲੀ ਨਹੀਂ ਬਲੱਡ ਗਰੁੱਪ ਮਿਲਾਓ
ਵਿਆਹ ਤੈਅ ਕਰਦੇ ਸਮੇਂ ਜਨਮ ਕੁੰਡਲੀ ਮਿਲਾਉਣਾ ਅੱਜ ਵੀ ਕਈ ਲੋਕ ਜ਼ਰੂਰੀ ਸਮਝਦੇ ਹਨ। ਰੀਤੀ-ਰਿਵਾਜਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੋ ਸਕਦਾ ਹੈ ਪਰ ਸਮੇਂ ਦੇ ਨਾਲ-ਨਾਲ ਖੁਦ ਚ ਤਬਦੀਲੀ ਲਿਆਉਣਾ ਵੀ ਜ਼ਰੂਰੀ ਹੈ। ਅੱਜ ਦੇ ਵਿਗਿਆਨਕ ਯੁੱਗ 'ਚ ਜਿਥੇ ਜੀਵਨ ਸ਼ੈਲੀ ਦਿਨਬ-ਦਿਨ ਬਦਲਦੀ ਜਾ ਰਹੀ ਹੈ, ਉਥੇ ਨਵੇਂ ਰੋਗਾਂ ’ਚ ਵੀ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ 'ਚ ਜਿਥੋਂ ਤਕ ਸੰਭਵ ਹੋ ਸਕੇ ਆਪਣੇ ਵੱਲ ਕਿਸੇ ਵੀ ਰੋਗ ਨੂੰ ਸੱਦਾ ਨਾ ਦੇਣ ਦੀ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ। ਵਿਆਹ ਤਾਂ ਜੀਵਨ ਭਰ ਦਾ ਸਾਥ ਹੁੰਦਾ ਹੈ ਅਤੇ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਹਰ ਤਰ੍ਹਾਂ ਤੋਂ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣਾ ਚਾਹੀਦਾ ਹੈ। ਸਿਰਫ ਜਨਮ ਕੁੰਡਲੀ ਮਿਲਾਉਣਾ ਹੀ ਕਾਫੀ ਨਹੀਂ ਹੈ ਸਗੋਂ ਵਿਆਹ ਤੋਂ ਪਹਿਲਾਂ ਮੈਡੀਕਲ ਚੈਕਅੱਪ ਕਰਨਾ ਵੀ ਬੇਹੱਦ ਜ਼ਰੂਰੀ ਹੈ।
ਅਕਸਰ ਲੋਕ ਇਹ ਸੋਚ ਕੇ ਹੋਣ ਵਾਲੇ ਰਿਸ਼ਤੇਦਾਰ (ਸੰਬੰਧੀ) ਕੀ ਸੋਚਣਗੇ ਜਾਂ ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਹੈ ਜਿਵੇਂ ਗੱਲਾਂ ਸੋਚ ਕੇ ਮੈਡੀਕਲ ਚੈੱਕਅਪ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੀ ਸਥਿਤੀ 'ਚ ਕਈ ਵਾਰ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਭਾਵੇਂ ਵਿਸ਼ਵਾਸ, ਇਨਸਾਨੀਅਤ ਆਦਿ ਦੀ ਜੀਵਨ ’ਚ ਅਹਿਮੀਅਤ ਹੁੰਦੀ ਹੈ ਪਰ ਸਾਰੇ ਇਸ ਬਾਰੇ ਸਕਾਰਾਤਮਕ ਸੋਚ ਰੱਖਣ, ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਹੈ। ਵਿਆਹ ਦੇ ਫੈਸਲੇ ਤੇ ਤੁਹਾਡੇ ਬੇਟੇ-ਬੇਟੀ ਦਾ ਸੰਪੂਰਨ ਭਵਿੱਖ ਨਿਰਧਾਰਤ ਹੁੰਦਾ ਹੈ ਅਤੇ ਇਸ ਮਹੱਤਵਪੂਰਨ ਫੈਸਲੇ ’ਚ ਲਾਪ੍ਰਵਾਹੀ ਨਹੀਂ ਕੀਤੀ ਜਾ ਸਕਦੀ ਹੈ।
ਆਧੁਨਿਕ ਯੁੱਗ ਚ ਸੰਪੁਰਨ ਸਮਾਜ 'ਚ ਏਡਜ਼ ਵਰਗੀ ਭਿਆਨਕ ਬੀਮਾਰੀ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ, ਅਜਿਹੇ 'ਚ ਕੋਈ ਵੀ ਬੁੱਧਜੀਵੀ ਆਪਣੇ ਬੱਚੇ ਦਾ ਰਿਸ਼ਤਾ ਤੈਅ ਕਰਦੇ ਸਮੇਂ ਕਿਸਮਤ ਦਾ ਲੇਖਾ ਜਾਂ ਈਸ਼ਵਰ ਦੀ ਮਰਜ਼ੀ ਵਰਗੀਆਂ ਗੱਲਾਂ ਤਕ ਹੀ ਸੀਮਤ ਨਹੀਂ ਰਹਿ ਸਕਦਾ ਹੈ। ਸਿਰਫ ਐੱਚ. ਆਈ. ਵੀ., ਟੈਸਟ ਹੀ ਕਾਫੀ ਨਹੀਂ ਸਗੋਂ ਡਾਇਬਟੀਜ਼, ਅੱਖ ਦੀ ਜਾਂਚ, ਬਲੱਡ ਟੈਸਟ , ਫੈਮਿਲੀ ਹਿਸਟਰੀ ਸੰਬੰਧੀ ਮੈਡੀਕਲ ਟੈਸਟ ਕਰਵਾਉਣਾ ਵੀ ਓਨਾ ਹੀ ਜ਼ਰੂਰੀ ਹੈ।
ਕਿਸੇ ਵੀ ਰੋਗ ਦਾ ਪਤਾ ਲੱਗਣ 'ਤੇ ਰਿਸ਼ਤਾ ਤੋੜਨ ਦੀ ਬਜਾਏ ਉਸ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਲਾਇਲਾਜ ਜਾਂ ਖਤਰਨਾਕ ਬੀਮਾਰੀ ਹੋਣ ਤੇ ਰੋਗੀ ਵਿਅਕਤੀ ਨੂੰ ਆਪਣੇ ਵਲੋਂ ਪਹਿਲ ਕਰਕੇ ਰਿਸ਼ਤੇ ਤੋਂ ਮਨਾ ਕਰ ਦੇਣਾ ਚਾਹੀਦਾ ਹੈ ਪਰ ਸਾਧਾਰਨ ਰੋਗਾਂ ਦਾ ਇਲਾਜ ਕਰਕੇ ਜੀਵਨ ਸਾਥੀ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਮੈਡੀਕਲ ਚੈੱਕਅਪ ਲਈ ਬਲੱਡ ਟੈਸਟ ਸਭ ਤੋਂ ਮਹੱਤਵਪੂਰਨ ਹੈ।
ਬਲੱਡ ਟੈਸਟ ਦੀ ਖੋਜ ਦਾ ਅਸਲੀ ਕੈਡਿਟ ਕਾਰਲਲੈਂਡ ਸਟੀਨਰ ਨੂੰ ਜਾਂਦਾ ਹੈ ਜਿਸ ਨੇ 1900 'ਚ ਇਸ ਦੀ ਖੋਜ ਕੀਤੀ ਸੀ। ਸਟੀਨਰ ਨੇ ਦੋ ਵਰਗਾਂ ‘ਐਂਟੀਜਨ’ ਅਤੇ ‘ਐਂਟੀਬਾਡੀ’ ਦੇ ਆਧਾਰ 'ਤੇ ਬਲੱਡ ਟੈਸਟਾਂ ਦਾ ਵਰਗੀਕਰਨ ਕੀਤਾ। ਐਂਟੀਜਨ ਉਹ ਬਾਲ ਪ੍ਰੋਟੀਨ ਹੈ ਜਿਸ ਦੇ ਖੂਨ ਵਿੱਚ ਪ੍ਰਵੇਸ਼ ਕਰਨ ਨਾਲ ਸਰੀਰ 'ਚ ਇਕ ਖਾਸ ਤਰ੍ਹਾਂ ਦੇ ਪਦਾਰਥ ਦਾ ਨਿਰਮਾਣ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ‘ਐਂਟੀਬਾਡੀ ਕਿਹਾ ਜਾਂਦਾ ਹੈ। ਵਿਸ਼ੇਸ਼ ਐਕਟੀਜਨਾਂ ਲਈ ਖਾਸ ਐਂਟੀਬਾਡੀ ਬਣਦੀ ਹੈ। ਐਂਟੀਜਨ ਅਤੇ ਐਂਟੀਬਾਡੀ ਦੋ ਤਰ੍ਹਾਂ ਦੀ ਹੁੰਦੀ ਹੈ। 1. ਐਂਟੀਜਨ/ਐਂਟੀਬਾਡੀ ‘ਏ ਅਤੇ (2) ਐਂਟੀਜਨ/ਐਂਟੀਬਾਡੀ ‘ਬੀ’ | ਖੂਨ 'ਚ ਹਾਜ਼ਰ ਐਂਟੀਜਨ ਏ’ ਅਤੇ ‘ਬੀ’ ਦੇ ਆਧਾਰ 'ਤੇ ਬਲੱਡ ਗਰੁੱਪਾਂ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ। ਵਰਗ ‘ਏ’ ਵਿਚ ਐਂਟੀਜਨ ‘ਏ ਅਤੇ ਐਂਟੀਬਾਡੀ ‘ਬੀ ਹੁੰਦੇ ਹਨ। ਵਰਗ 'ਏਬੀ’ ਇਨ੍ਹਾਂ ਵਿਚ ਖੂਨ ਦੇ ਦੋਵੇਂ ਐਂਟੀਜਨ ‘ਏ’ ਅਤੇ ‘ਬੀ’ ਹੁੰਦੇ ਹਨ ਪਰ ਕੋਈ ਐਂਟੀਬਾਡੀ ਨਹੀਂ ਹੁੰਦੀ ਹੈ। ਇਸ ਨੂੰ ਜਨਤਕ ਹੀ ਸਮੁਹ ਕਹਿੰਦੇ ਹਨ।
ਵਰਗ ‘ਓ-ਇਸ ਤਰ੍ਹਾਂ ਦੇ ਖੁਨ ਚ ਕੋਈ ਐਂਟੀਜਨ ਨਹੀਂ ਹੁੰਦੀ ਹੈ ਪਰ ਇਸ ਦੇ ਪਲਾਜ਼ਮਾ 'ਚ ਦੋਵੇਂ ਐਂਟੀਬਾਡੀ ‘ਏ’ ਅਤੇ ‘ਬੀ’ ਹੁੰਦੀ ਹੈ। ਇਸ ਨੂੰ ਜਨਤਕ ਸਮੁਹ ਕਹਿੰਦੇ ਹਨ।
ਇਸ ਤਰ੍ਹਾਂ ‘ੴ’ ਵਰਗ ਦਾ ਖੁਨ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਹੈ। ਅਤੇ ‘ਏ ਬੀ’ ਵਰਗ ਦੇ ਰੋਗੀ ਨੂੰ ਕੋਈ ਵੀ ਇਕ ਦਿੱਤਾ ਜਾ ਸਕਦਾ ਹੈ। ਵੱਖ-ਵੱਖ ਬਲੱਡ ਗਰੁੱਪਾਂ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ “ਓ ਸਾਰਿਆਂ ਨੂੰ ਖੁਨ ਦੇ ਸਕਦਾ ਹੈ ਜਦੋਂ ਕਿ ‘ਏ ਬੀ ਸਾਰਿਆਂ ਦਾ ਖੁਨ ਲੈ ਸਕਦਾ ਹੈ।
ਗਲਤ ਗਰੁੱਪ ਦੇ ਖੁਨ ਤੋਂ ਨੁਕਸਾਨ ਜੇਕਰ ਕਿਸੇ ਵਿਅਕਤੀ ਦੇ ਸਰੀਰ 'ਚ ਗਲਤ ਜਾਂ ਅਸੰਗਤ ਖੂਨ ਚੜਾ ਦਿੱਤਾ ਜਾਂਦਾ ਹੈ ਤਾਂ ਉਸ ਦੇ ਖੁਨ ਦੀਆਂ ਲਾਲ ਕੋਸ਼ਿਕਾਵਾਂ ਦੇ ਗੁੱਛੇ ਬਣ ਜਾਂਦੇ ਹਨ। ਇਸ ਨਾਲ ਹੀਮੋਗਲੋਬਿਨ ਮੁਕਤ ਹੋ ਕੇ ਗੁਰਦਿਆਂ ਚ ਪਹੁੰਚ ਜਾਂਦਾ ਹੈ ਅਤੇ ਉਸ ਦੀਆਂ ਨਾੜੀਆਂ ਨੂੰ ਬੰਦ ਕਰ ਦਿੰਦਾ ਹੈ। ਇਸ ਨਾਲ ਮੂਤਰ ਬਣਨਾ ਬੰਦ ਹੋ ਜਾਂਦਾ ਹੈ ਤੇ ਸਰੀਰ ਚ ਜ਼ਹਿਰੀਲੇ ਪਦਾਰਥ ਇਕੱਠੇ ਹੋਕੇ ਮੌਤ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸੇ ਕਾਰਨ ਰੋਗੀ ਨੂੰ ਖੁਨ ਦੇਣ ਤੋਂ ਪਹਿਲਾਂ ਹੀ ਤੇ ਦਾਤਾ ਦੋਵਾਂ ਦੇ ਖੂਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਬਲੱਡ ਗਰੁੱਪਾਂ ਦੀ ਵਿਰਾਸਤ
ਇਕ ਵਰਗ ਨਾਲ ਸੰਬੰਧਤ ਜੈਨੇਟਿਕ ਸਮੱਸਿਆਵਾਂ ਆਮ ਤੌਰ 'ਤੇ ਜਨਮ ਦੇ ਸਮੇਂ ਪੈਦਾ ਹੁੰਦੀਆਂ ਹਨ। ਜੇਕਰ ਕਿਸੇ ‘ਏ ਗਰੁੱਪ ਵਾਲੇ ਵਿਅਕਤੀ ਦਾ ਵਿਆਹ ‘ਓ ਗਰੁੱਪ ਵਾਲੀ , ਔਰਤ ਨਾਲ ਹੋ ਜਾਵੇ ਤਾਂ “ਏ” ਗਰੁੱਪ ਦਾ ਜੀਨ ‘ੴ’ ਗਰੁੱਪ ਤੇ ਪ੍ਰਭਾਵੀ ਹੋਣ ਕਾਰਨ ਭਰੂਣ ਦਾ ਖੁਨ ਏ ਵਰਗ ਦਾ ਹੋਵੇਗਾ। ਅਜਿਹੀ ਹਾਲਾਤ ਚ ਭਰੁਣ ’ਚ ਖੁਨ ‘ਐਂਟੀਬਾਡੀ ‘ਬੀ’ ਹਾਜ਼ਰ ਹੋਵੇਗੀ। ਜੇਕਰ ਗਰਭ ਅਵਸਥਾ 'ਚ ਇਹ ਐਂਟੀਬਾਡੀ ‘ਬੀ’ ਪਲੇਸੈਂਟਾ ਵਲੋਂ ਔਰਤ ਦੇ ਖੁਨ `ਚ ਪ੍ਰਵੇਸ਼ ਕਰ ਜਾਵੇ ਤਾਂ ਖੁਨ ਚ ਹਾਜ਼ਰ ਲਾਲ ਕੋਸ਼ਿਕਾਵਾਂ ਐਂਟੀਬਾਡੀ ‘ਬੀ’ ਨਾਲ ਮਿਲ ਕੇ ਗੁੱਛੇ ਬਣਾ ਦੇਵੇਗੀ ਅਤੇ ਪਲੇਸੈਂਟਾ ਦੇ ਰਸਤੇ ਨੂੰ ਰੋਕ ਕੇ ਭਰੂਣ ਦੀ ਮੌਤ ਦਾ ਕਾਰਨ ਬਣ ਸਕਦੀ ਹੈ।
ਬਲੱਡ ਗਰੁੱਪ ਦੀ ਜਾਣਕਾਰੀ ਹੋਣਾ
ਹਰੇਕ ਵਿਅਕਤੀ ਲਈ ਜ਼ਰੂਰੀ ਜੇਕਰ ਸਾਨੂੰ ਕਿਸੇ ਵਿਅਕਤੀ ਦਾ ਬਲੱਡ ਗਰੁੱਪ ਪਤਾ ਹੋਵੇ ਅਤੇ ਉਸ ਦੇ ਮਾਤਾ ਤੇ ਪਿਤਾ 'ਚੋਂ ਕਿਸੇ ਇਕ ਦੇ ਬਲੱਡ ਗਰੁੱਪ ਦੀ ਜਾਣਕਾਰੀ ਹੋਵੇ ਤਾਂ ਦੂਜੇ ਜਨਕ ਦੇ ਬਲੱਡ ਗਰੁੱਪ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਬਲੱਡ ਗਰੁੱਪ ਦੀ ਜਾਣਕਾਰੀ ਹੋਣਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ। ਅੱਜ ਦੇ ਵਿਗਿਆਨਕ ਯੁੱਗ ਚ ਇਹ ਜ਼ਰੂਰੀ ਹੈ ਕਿ ਵਿਆਹ ਤੋਂ ਪਹਿਲਾਂ ਜਨਮ ਕੁੰਡਲੀ ਦੇ ਸਥਾਨ ਤੇ ਉਸ ਦੇ ਬਲੱਡ ਗਰੁੱਪਾਂ ਦਾ ਮਿਲਾਨ ਕੀਤਾ ਜਾਵੇ ਜਿਸ ਨਾਲ ਆਉਣ ਵਾਲੀ ਔਲਾਦ ਸਿਹਤਮੰਦ ਰਹੇ।

Comments

Popular posts from this blog

ਸਰਦੀਆਂ 'ਚ ਨਾ ਮੁਰਝਾਏ ਚਿਹਰਾ

Methi Lacha Paratha in Punjabi

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ