ਦੁਲਹਨ ਬਣਨ ਵਾਲੇ ਹੋ ਕੀ ਹੋਵੇ ਤੁਹਾਡੀ ਡਾਈਟ 'ਚ ਸ਼ਾਮਲ

ਦੁਲਹਨ ਬਣਨ ਵਾਲੇ ਹੋ ਕੀ ਹੋਵੇ ਤੁਹਾਡੀ ਡਾਈਟ 'ਚ ਸ਼ਾਮਲ ?
ਸਾਨੂੰ ਨਵੇਂ ਜ਼ਮਾਨੇ ਦੀਆਂ ਦੁਹਨਾਂ ਨੂੰ ਖੰਡ ’ਚ ਕਟੌਤੀ ਕਰਨ ਅਤੇ ਸਾਫ-ਸੁਥਰੇ ਖਾਧ ਪਦਾਰਥਾਂ ਨਾਲ ਜੁੜੇ ਰਹਿਣ ਨੂੰ ਕਹਿਣ ਦੀ ਲੋੜ ਨਹੀਂ ਹੈ। ਜ਼ਿਆਦਾਤਰ ਪਹਿਲਾਂ ਤੋਂ ਹੀ ਇਹ ਜਾਣਦੀਆਂ ਹਨ। ਇਥੇ ਪੇਸ਼ ਹੈ ਸਿਹਤ ਮਾਹਿਰ ਡਾ. ਦੀਪਤੀ ਬਾਗਰੀ ਦੀ ਪੋਸ਼ਣ ਬਾਰੇ ਕੀਮਤੀ ਸਲਾਹ :
ਵਿਟਾਮਿਨ 'ਸੀ' ਭਰਪੂਰ ਖਾਓ ‘ਵਿਟਾਮਿਨ ਸੀ ਲਈ ਗੁੜੇ ਰੰਗ ਦੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੋ। ਇਹ ਕੋਲੇਜਨ ਸੰਸ਼ਲੇਸ਼ਣ 'ਚ ਮਦਦ ਕਰਨ ਦੇ ਨਾਲਨਾਲ ਚਮੜੀ ਨੂੰ ਕੱਸਣ 'ਚ ਮਦਦ ਕਰਦਾ ਹੈ ਅਤੇ ਤੁਹਾਡੀ ਰੋਗ ਰੋਕੂ ਸਮਰੱਥਾ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਵਿਆਹ ਦੀਆਂ ਸਾਰੀਆਂ ਯੋਜਨਾਵਾਂ ਕਾਰਨ ਸਮਝੌਤਾ ਹੋ ਸਕਦਾ ਹੈ।
ਸਰਗਰਮ ਰਹੋ ਆਪਣੇ ਆਪ ਨੂੰ ਗਤੀਸ਼ੀਲ ਰੱਖੋ ਕਿਉਂਕਿ ਇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ, ਵਾਧੂ ਕੈਲੋਰੀ ਬਰਨ ਕਰਨ, ਸਰੀਰ ਨੂੰ ਟੋਨ ਕਰਨ ਅਤੇ ਪਾਚਨ 'ਚ ਸੁਧਾਰ ਕਰਨ ਲਈ ਇਕ ਵਧੀਆ ਤਰੀਕਾ ਹੈ।
ਖੂਬ ਪਾਣੀ ਪੀਓ ਇਨ੍ਹਾਂ 'ਚ ਹਾਈਡੇਸ਼ਨ ਇਕ ਮਹੱਤਵਪੂਰਨ ਬਿੰਦੁ ਹੈ ਕਿਉਂਕਿ ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਨ ਦਾ ਸਭ ਤੋਂ ਚੰਗਾ ਅਤੇ ਆਸਾਨ ਤਰੀਕਾ ਹੈ, ਜੋ ਚਮੜੀ 'ਤੇ ਗਲੋ ਲਿਆਉਂਦਾ ਹੈ। ਇਸ ਲਈ ਲੋੜੀਂਦੀ ਮਾਤਰਾ 'ਚ ਪਾਣੀ ਪੀਓ।
ਸੁਪਰ ਫੂਡਸ ਅਪਣਾਓ ਨੂੰ ਵਿਟਾਮਿਨ 'ਸੀ' ਭਰਪੂਰ ਫਲ ਅਤੇ ਸਬਜ਼ੀਆਂ, ਜਿਵੇਂ ਕੀਵੀ, ਸੰਤਰਾ, ਤਰਬੂਜ਼, ਆਂਵਲਾ, ਬੋਲੀ, ਬੇਲ, ਮਿਰਚ ਅਤੇ ਨਿੰਬੂ ।
ਨੂੰ ਆਪਣੇ ਸਿਸਟਮ ਨੂੰ ਸਹੀ ਰੱਖਣ ਲਈ ਵੀਟਸ ਜੂਸ ਦੀ ਵਰਤੋਂ ਕਰੋ।
ਨੂੰ ਆਪਣੇ ਭਾਰ ਦਾ ਪ੍ਰਬੰਧਨ ਕਰਨ ਲਈ ਫਾਈਬਰ ਦੇ | ਨਾਲ-ਨਾਲ ਪ੍ਰੋਟੀਨ ਨਾਲ ਭਰਪੂਰ ਡਿਨਰ ਇਕ ਸ਼ਾਨਦਾਰ
ਤਰੀਕਾ ਹੈ। ਗਰਿਲਡ ਚਿਕਨ, ਚਿਕਨਾਈਯੁਕਤ ਮੱਛੀ ਜਿਵੇਂ ਸਾਲਮਨ, ਬੀਨਸ ਸਲਾਦ ਜਾਂ ਸੁਪ ਜ਼ਰੂਰੀ ਹੈ।

ਭਿੱਜੇ ਹੋਏ ਨਟਸ, ਬੀਜ, ਐਵੋਕੈਡੋ ਅਤੇ ਕੋਲਡ-ਪ੍ਰੈੱਸਡ ਨਾਰੀਅਲ ਤੇਲ (ਅੰਦਰੂਨੀ ਅਤੇ ਬਾਹਰੀ ਇਸਤੇਮਾਲ ਲਈ) ਵਰਗੇ ਸਿਹਤ ਭਰਪੂਰ ਚਿਕਨਾਈਯੁਕਤ ਪਦਾਰਥ ਆਪਣੇ ਭੋਜਨ 'ਚ ਸ਼ਾਮਲ ਕਰੋ। ਜੈਤੂਨ ਦਾ ਤੇਲ ਵੀ ਜ਼ਰੂਰੀ ਹੈ। | ਤੁਹਾਡੀ ਪਾਚਨ ਕਿਰਿਆ ਨੂੰ ਕਿਰਿਆਸ਼ੀਲ ਰੱਖਣ ਲਈ ਮਾਚਾ ਅਤੇ ਹਿਬਿਸਕਸ ਵਰਗੇ ਗੀਨ-ਟੀਜ਼ ਬਹੁਤ ਚੰਗੇ ਹਨ। | ਪੂਰਾ ਦਿਨ ਬਾਹਰ ਖਰੀਦਦਾਰੀ ਕਰਨ ਦੌਰਾਨ ਬਾਹਰਲੇ ਖਾਣੇ ਦੀ ਲਾਲਸਾ ਰੱਖਣ ਦੀ ਬਜਾਏ ਗੁਆਕਾਮੋਲ (ਕੁਤਰੇ ਹੋਏ ਪਿਆਜ਼ਾਂ, ਹਰੀ ਮਿਰਚ ਅਤੇ ਮਸਾਲਿਆਂ ਨਾਲ ਮਸਲੇ ਹੋਏ ਏਵਾਕਾਡੋ ਨਾਲ ਬਣਿਆ ਪਕਵਾਨ) ਲਓ ਜਾਂ ਸਿਹਤਮੰਦ ਸਨੈਕਸ ਲਓ, ਜਿਵੇਂ ਕਿ ਬੇਕਡ ਕੇਲੇ, ਚਿਪਸ, ਫਲ, ਬਿਨਾਂ ਨਮਕ ਦੀ ਰੋਸਟਡ ਮੂੰਗਫਲੀ, ਛੋਲੇ, ਹਬਰਡ ਫਾਕਸ ਨਟਸ ਜਾਂ ਗੁਆਕਾਮੋਲ ਆਦਿ।

Comments

Popular posts from this blog

ਸਰਦੀਆਂ 'ਚ ਨਾ ਮੁਰਝਾਏ ਚਿਹਰਾ

Methi Lacha Paratha in Punjabi

ਬੱਚੇ ਨੂੰ ਨਰਸਰੀ 'ਚ ਦਾਖਲ ਕਰਾਉਣ ਤੋਂ ਪਹਿਲਾਂ